ਸੱਜਰੇ ਹੁੰਗਾਰੇ

ਕੁਝ ਨਵੇਂ ਭਰਵੇਂ ਹੁੰਗਾਰੇ........

 1) - ਰਵੀ ਤੇਰੀ ਕਾਨੀ ' ਲਾਵਾ ਸੁਲਗਦਾ , ਏਸਨੂੰ ਮਘਣਦੇ, ਰੋਕ ਨਾ, ਮੈਂ ਚਾਹੁਨਾ ਸਾਡੇ 'ਲਾਕੇ' ਦੇ ਮੁੰਡਿਆਂ ਦੀਆਂ ਕਲਮਾਂ, ਪੰਜਾਬੀ ਸਾਹਿਤ ਵਿੱਚ ਸੁਨਾਮੀਆਂ ਲਿਆ ਦੇਣ, ਅਗਨੀ ਨੂੰ ਸਾਂਭ ਸਾਂਭ ਨਾ ਰੱਖ ਏਸਨੂੰ ਪ੍ਰਚੰਡ ਕਰ, ਭਾਂਬੜ ਮੱਚਣਦੇ ਲੋਹੜਿਆਂ ਦਾ 'ਨੇਰ੍ਹਾ' ਪਸਰਿਆ ਪਿਆ , 'ਕੁਸ' ਤਾਂ ਲੋਅ ਲੱਗਣਦੇ, ਐਂ ਕੇਰਾਂ ਸ਼ਕਾਟ ਪੁਆਦੇ ਸ਼ੇਰ ਬੱਗਾ ਬਣਕੇ ਹੁਣ ਮੈਨੂੰ ਤਾਂ ਲਿਖਣਾ ਨੀ ਆਉਂਦਾ ਨਹੀਂ ਮੈਂ ਤਾਂ ਚੜ੍ਹਾ ਦਿਆਂ ਕੁੱਤੀਆਂ ਕੰਧਾਂ ਤੇ ਮੇਰੇ ਵੱਲੋਂ ਨੀਰੂ ਬੇਟੀ 'ਤੇ ਤੇਰੇ ਪੁੱਤ ਨੂੰ ਪਿਆਰ ਐਤਕੀਂ ਸਤੰਬਰ ' ਮੈਂ ਤੇ ਮੇਰਾ ਭਰਾ ਦੋਵੇਂ ਪਿੰਡ ਗੇੜਾ ਮਾਰਾਂਗੇ ਉਦੋਂ 'ਸੋਡੇ' ਘਰੇ ਵੀ ਜਾਕੇ ਆਵਾਂਗੇ ਜੇ ਕਿਤੇ ਐਧਰ ਟਰਾਂਟੋ ( ਕੈਨੇਡਾ ) 'ਕੰਨੀ' ਗੇੜਾ ਮਾਰਿਆ ਤਾਂ ਐਥੇ ਮੇਰੇ ਕੋਲੇ ਰਹਿਣਾ ਤੁਸੀਂ 'ਸੋਡੀ' ਆਂਟੀ ਸਾਗ ਬਹੁਤ ਵਧੀਆ ਬਣਾਉਂਦੀ ਤੇ ਮੈਂ ਚਾਹ ਕੰਡੇ 'ਆਲੀ' ਬਣਾਕੇ ਪਿਆਊੰ, ਚਾਹ ਮੈਂ ਫਰੀਦਕੋਟ ਕਾਲਜ ' ਪੜ੍ਹਦੇ ਨੇ ਬਣਾਉਣੀ ਸਿੱਖੀ ਸੀ, ਐਂ ਕੇਰਾਂ ਡਾਂਗ 'ਅਰਗੀ' ਬਣਾ ਲੇਨਾ, ਤੁਸੀਂ ਆਉ ਤਾਂ ਸਹੀ ਆਪਣੇ ਕੋਲੇ ਚਾਰ ਕੋਠਿਆਂ ਆਲਾ ਘਰ , ਮੇਂ ਆਪੇ ਬਾਹਰ ਵਾੜੇ ' ਪੈ ਜਿਆ ਕਰੂੰ 'ਸੋਨੂੰ' ਦੋ ਕੋਠੇ ਦੇ ਦਿਆਂਗੇ ਜਿਉਂਦਾ ਰਹਿ ਸ਼ੇਰਾ ਮੈਂਨੂੰ ਤਾਂ ਐਨਾ ਮਾਨ 'ਸੋਡੇ' ਤੇ ਬਈ ਜਦੋਂ 'ਸੋਡੀ' ਕੋਈ ਲਿਖਤ ਪੜ੍ਹ ਲਈਦੀ ਜਾਣੀਦਾ ਪਿੰਡ ਹੀ ਪਹੁੰਚ ਜਾਈਦਾ , ਤੇਰਾ ਸਟਾਇਲ ਵੀ ਸ਼ਿਵਚਰਨ ਕੁੱਸੇ ਆਲਾ ਲਿਖਣ ਦਾ ਐਂ ਕੇਰਾਂ 'ਲੱਜ਼ਤ' ਜਾਦੀ ਪੜ੍ਹਕੇ ਚੰਗਾ ਰੱਬ ਰਾਖਾ
Wakil Kler
BRAMPTON, ONTARIO, CANADA
( 647 ) 770-3052
***************

2) - ਰਵੀ ਤੇਰੀ ਕਹਾਣੀ ਮੁੱਲ ਦੀਆਂ ਗਾਲਾ 'ਬਾਹਲੀ' ਵਧੀਆ ਲੱਗੀ ਇੱਕ ਸਵਾਲ ਕਰਨਾ ਹੱਸੀਂ ਵੀ ਨਾ ਬਈ ਇਹ ਬੁੜ੍ਹਾ ਐਨਾ ਵੀ ਨੀ ਜਾਣਦਾ, ਕਿਉਂਕਿ ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸੀ ਉਦੋਂ ਆਹ 'ਕਪੂਟਰ' 'ਕਪਾਟਰ' ਜੇ ਕਾਹਨੂੰ ਹੁੰਦੇ ਸੀ, ਹੁਣ ਥੋੜਾ ਬਹੁਤ ਤਾ 'ਜੁਆਕਾਂ' ਨੇ ਦੱਸਤਾ ਬਈ ਇਉਂ ਵਰਤਣਾ ਪਰ 'ਹਲੇ' ਵੀ ਕਈ ਵਾਰੀ 'ਸਕੂਟਰ' ਕੱਚੇ ਉਤੱਰ ਜਾਦਾ ਪੁਛਣਾ 'ਛੋਟਿਆ' ਇਹ ਬਈ ਆਹ ਜਿਹੜੀ ਤੂੰ ਵੈੱਬ ਸਾਈਟ ਬਣਾਈ , 'ਉਡਦੇ ਪਰਿੰਦੇ' ਜੇ ਏਸਤੇ ਜਾਕੇ 'ਕੁਸ' ਪੜ੍ਹਨਾ ਹੋਵੇ ਤਾਂ ਕੀ ਕਰਾਂ ? ਮੇਰਾ ਪਿੰਡ 'ਜਗਤ ਸਿੰਘ ਵਾਲਾ' ਜਿਲ੍ਹਾ 'ਮੁਕਸਰ' ' ਹੀ ਹੈ, ਕਾਨਿਆਂ ਵਾਲੀ ਕੋਲੇ, ਸਾਦਿਕ ਕੋਲੇ, ਐਵੇਂ ਰੁਲਿਆ ਜਾ ਪਿੰਡ 'ਸ਼ੈਂਤ' ਤੂੰ ਨਾਂਹੀ ਸੁਣਿਆ ਹੋਵੇ, ਸਾਡੇ ਆਹੜਤੀਏ 'ਮੁਕਸਰ' ਹੁੰਦੇ ਸੀ, ਹੁਣ ਤਾਂ ਅਸੀਂ ਪਿੰਡ ਰਹਿੰਦੇ ਨੀ, ਐਥੇ 'ਕਨੇਡਾ' ' ਦਿਹਾੜੀਆਂ ਕਰੀ ਜਾਂਨੇ ਆਂ ਪਰ ਜਦੌਂ ਵੀ ਕੋਈ ਜਣਾ ਮੁਕਤਸਰ 'ਕੰਨੀ' ਦਾ ਮਿਲਜੇ ਬੱਸ ਊਈਂ ਅਪਣਤ ਜੀ ਜਾਗ ਪੈਂਦੀ ਹੋਰ ਤਾਂ ਕੋਈ ਗੱਲ ਨੀਂ ਰਵੀ ੩੫-੩੬ ਵਰ੍ਹੇ ਹੋਗੇ ਪਿੰਡੋਂ ਨਿਕਲਿਆਂ ਨੂੰ ਪਰ ਅਜੇ ਵੀ ਉਂਨ੍ਹਾਂ 'ਕੱਚੇ' ਕੋਠਿਆਂ ਦਾ ਮੋਹ ਜਿਹਾ ਆਈ ਜਾਂਦਾ ਮੈਂ ਹੁਣੇ "ਫੂਨ' ਮਾਰਿਆ ਸੀ ਕਿਸੇ ਨੇ ਹੈਲੋ ਹੈਲੋ ਜੀ ਕਰਕੇ ਰੱਖਤਾ, 'ਛੈਂਤ' ਤੂੰ ਸੀ ਜਾਂ ਤੇਰਾ ਮੁੰਡਾਸੀ!
WAKIL KLER
CELL # (647) 770-3052
HOME # (905) 654-6397                                                     *******************

3) - ਰਵੀ ਤੇਰੀ ਲਿਖੀ ਕਹਾਣੀ "ਮਹਿਰਮ ਦਿਲਾਂ ਦਾ ਮਾਹੀਪੜ੍ਹੀ ਪੜ੍ਹਕੇ ਐਂ ਕੇਰਾਂ ਨਜ਼ਾਰਾ ਗਿਆ ਸ਼ਾਬਾਸ਼ੇ ਐਹੋ ਜੀ ਬਾਤ ਪਾਉਣ ਤੇ....ਬਹੁਤ ਹੀ ਭਾਵਨਾਤਮਕ ਤੇ ਰੋਮਾਂਚ ਭਰਪੂਰ ਕਹਾਣੀ.... ਪੜ੍ਹਦੇ-ਪੜ੍ਹਦੇ ਕਹਾਣੀ ਕਦੋਂ ਆਪਣੇ ਅੰਤ ਤੱਕ ਪਹੁੰਚ ਗਈ ਪਤਾਂ  ਹੀ ਨਹੀਂ ਲੱਗਾ। ਸਭ ਕੁਝ ਏਦਾਂ ਪ੍ਰਤੀਤ ਹੋਇਆ ਜੋ ਅੱਖਾਂ ਦੇ ਸਾਹਮਣੇ ਹੀ ਘਟ ਰਿਹਾ ਹੋਵੇ। ਕਹਾਣੀ ਦਾ ਇੱਕ ਇੱਕ ਸ਼ਬਦ ਸੱਚਾਈ ਦੀ ਦਵਾਤ ਨਾਲ ਲਿਖਿਆ ਜਾਪਿਆ। ਇੰਨਾ ਹੀ ਨਹੀਂ ਮੇਰੇ ਹੰਝੂਆਂ ਨੇ ਵੀ ਤੁਹਾਡੀ ਕਹਾਣੀ ਦੀ ਪਾਤਰ ਟੁਮਾਰਾ ਨੂੰ ਨਿਘੀ ਸ਼ਰਧਾਜਲੀ ਦਿੱਤੀ ਜੀਉ ਵੀ੍ਰ.....ਬਹੁਤ ਹੀ ਵਧੀਆ ਕਹਾਣੀ... ਹਰੇਕ ਪੱਖ ਤੋਂ ਸ਼ਲਾਘਾਭਰਪੂਰ... ਰਵੀ ਵੀਰ ਜੀ, ਇਸ ਖੂਬਸੂਰਤ ਰਚਨਾ ਵਾਸਤੇ ਮੁਬਾਰਕ....!!

.....ਰਿੰਕੂ ਸੈਣੀ,ਫਰੀਦਕੋਟ......
********************
4) - ਰਵੀ ਜੀ ਤੁਹਾਡੀ ਕਹਾਣੀ "ਮਹਿਰਮ ਦਿਲਾਂ ਦਾ ਮਾਹੀ" ਸ਼ੁਰੂ ਤੋਂ ਪੜ੍ਹਨ ਲੱਗੇ ਤਾਂ ਇੱਕ ਵਾਰ ਠੰਡ ਹੀ ਲੱਗਣ ਲੱਗ ਪਈ ਸੀ।ਕਮਾਲ ਦੇ ਸ਼ਬਦ ਚਿੰਤਰ ਹਨ। ਮਨੁੱਖੀ ਰਿਸ਼ਤਿਆਂ ਦੇ ਟੁੱਟਣ, ਜੁੜਨ ਨੂੰ ਬਾਖੂਬੀ ਨਿਭਾਇਆ ਹੋਇਆ ਹੈ।  ਕਹਾਣੀ ਇੰਨੀ ਰੌਚਕ ਕਿ ਸੁਰੂ ਤੋਂ ਆਖਿਰ ਤੱਕ ਪਾਠਕ ਨੁੰ ਆਪਣੇ ਨਾਲ ਜੋੜੀ ਰੱਖਦੀ ਵਧੀਆ ਕਹਾਣੀ ਵਾਸਤੇ ਮੁਬਾਰਕ.....ਰਵੀ ਜੀ....!!

.......ਬਲਕਾਰ ਜ਼ੀਰਾ.........
********************

5) - ਰਵੀ ਤੇਰੀ ( ਤੇਰੀ ਸ਼ਬਦ ਇਸ ਲਈ ਵਰਤਣ ਦੀ ਗੁਸਤਾਖੀ ਕਰ ਲਈ ਕਿ ਲਗਦਾ ਉਮਰ ' ਤੂੰ ਮੈਥੋਂ ਕਾਫੀ ਛੋਟਾ ਏਂ ਮੈਂ 61 ਸਾਲ ਦਾ ਹਾਂ, ਕੀ ਮੇਰਾ ਅੰਦਾਜਾ ਠੀਕ ? ) ਤੇਰੀ ਕਹਾਣੀ 'ਮੁੱਲ ਦੀਆਂ ਗੱਲਾਂ ' ਪੜ੍ਹੀ ਥੋੜੇ ਸ਼ਬਦਾਂ ' ਬਹੁਤ ਕੁਝ ਕਹਿ ਦੇਣਾ ਹਰ ਇੱਕ ' ਇਹ ' ਫਨ ' ਨਹੀਂ ਹੁੰਦਾ ਦੁਜਾ ਸ਼ਾਇਦ ਇਹ ਵੀ ਫਰਕ ਸੀ ਤੂੰ ਮੇਰੇ ਇਲਾਕੇ 'ਚੋਂ ਐਂ ਤੇ ਬੋਲੀ ਵਧੀਆ ਲੱਗੀ ਮੇਰਾ ਪਿੰਡ ਸਾਦਿਕ ਕੋਲੇ 'ਜਗਤ ਸਿੰਘ ਵਾਲਾ' ਸਾਡਾ ਜਿਲ੍ਹਾ ਮੁਕਤਸਰ ਹੀ ਹੈ ਤੇ ਸਾਡੇ ਪਿੰਡਾਂ ਦੇ 'ਜੁਆਕ' 'ਥੋਡੇ' ਸ਼ਹਿਰ ਮੁਕਤਸਰ ਕਾਲਜ ' ਹੀ ਪੜ੍ਹਨ ਆਉਂਦੇ , ਸਾਡੇ ਆਹੜਤੀਏ ਵੀ ਮੁਕਤਸਰ ਹੀ ਨੇ, ਮੇਰਾ ਖਿਆਲ ਐਨੀ ਕੁ ਜਾਣਕਾਰੀ ਨਾਲ ਕੰਮ ਚੱਲ ਜਾਣਾ ਚਾਹੀਦਾ ਤੇਰੀ ਕਹਾਣੀ ' ਇੱਕ ਤਣਜ ਸੀ ਜੋ ਆਪਣੇ ਪਿੰਡਾਂ ' ਅਕਸਰ ਏਸ ਤਰਾਂ ਵਾਪਰਨ ਦੀ ਗਵਾਹੀ ਦਿੰਦੀ ਇਸਦੇ ਨਾਲ ਹੀ ਇੱਕ ਗੱਲ ਚੇਤੇ ਆਗੀ, ਕਿਤੇ ਹੁਣ ਇਉਂ ਵੀ ਨਾ ਸਮਝੀਂ ਬਈ ਇਹ ਬੁੜ੍ਹਾ ਟਾਈਮ ਹੀ ਖਰਾਬ ਕਰੀ ਜਾਂਦਾ , ਕਿਸੇ ਪਿੰਡ ਦੀ ਪੰਚਾਇਤ ਦੂਜੇ ਪਿੰਡੋਂ ਆਈ ਪੰਚਾਇਤ ਨਾਲ ਇਹ ਸੰਵਾਦ ਰਚਾ ਰਹੀ ਸੀ ਕਿ ਪਿੰਡ ਦੀ ਧੀ ਛੱਡ ਦਿੱਤੀ ਸੀ ਉਸ ਬਾਰੇ ਗੱਲ ਹੋ ਰਹੀ ਸੀ ਵਾਹਵਾ ਚਿਰ ਦੀ ਘੀਸ ਘੀਸ ਪਿੱਛੋਂ ਕੁੜੀ ਦਾ ਸਹੁਰਾ ਕਹਿੰਦਾ, " ਲੈ ਵੀ ਪਚੈਤੇ ਧੀਆਂ ਭੈਣਾ ਸਾਰਿਆਂ ਦੀਆਂ ਸਾਂਝੀਆ ਹੁੰਦੀਆਂ ਹਨ, ਜੇ 'ਸੋਡੀ' ਕੁੜੀ ਤੇ ਸਾਡੇ ਮੁੰਡੇ ਦੀ ਨਹੀਂ ਬਣੀ ਤਾਂ ਅਸੀਂ ਹਰਜਾਨਾ ਭਰ ਦਿਨੇ ਆਂ ਆਹ ਲਉ ਪੰਜ ਹਜ਼ਾਰ ਰੁਪੱਈਆ" ਤੇ ਉਸਨੇ ਆਵਦੀ ਝੱਗੀ ਦੀ ਅੰਦਰਲੀ ਜੇਬ 'ਚੋਂ ਪੰਜ ਹਜ਼ਾਰ ਕ੍ਹਢਕੇ ਪਿੰਡ ਦੇ ਸਰਪੰਚ 'ਕੰਨੀ' ਕਰਤਾ ਅੱਧੇ ਪਚੱਧੇ ਲੋਕ ਸਹਿਮਤ ਹੋਕੇ ਕਹਿਨ ਲੱਗਪੇ, " ਸਾਵਾਸ਼ੇ ਬਈ ਆਹ ਤਾਂ ਨਿਆਂ ਆਲੀ ਗੱਲ ਕਰਤੀ ਬੁੜ੍ਹੇ ਨੇ, ਹੋਰ ਹੁਣ ਕੀ ਕਰ ਦੇਣ ਬਈ ਅਗਲੇ ?" ਉਥੇ ਹੀ ਇੱਕ ਅਮਲੀ ਵੀ ਬੈਠਾ ਸੀ ਉਸਨੇ ਸਾਰੀ ਗੱਲ ਬਾਤ ਸੁਣਨ ਪਿੱਛੌਂ ਗਲ ਜਿਹਾ ਸਾਫ ਕਰਕੇ ਕਿਹਾ, "ਲੈ ਵੀ ਪਚੈਤੇ ਤੁਸਿਂ ਸਾਰਿਆਂ ਸਿਆਣੇ ਬਿਆਣੇ ਬੰਦਿਆਂ ਨੇ ਸਾਰੀ ਗੱਲ ਬਾਤ ਕੁੜੀ ਬਾਬਤ ਕਰਲੀ ਜੇ ਗੁੱਸਾ ਨਾ ਕਰੋਂ ਤਾਂ ਮੈਂ ਕੰਵਲਾ ਵੀ ਇੱਕ ਗੱਲ ਕਰਲਾਂ?" ਭੀੜ 'ਚੋਂ ਅਵਾਜਾਂ ਆਈਆਂ "ਕਰ ਬਈ ਕਰ ਤੂੰ ਕਾਸਤੋਂ ਨੀ ਕਰਨੀ "
" ਲੈ 'ਫੇ ਮੈਨੂੰ ਸਰਦਾਰੋ ਇਉਂ ਦੱਸੋ ਬਈ ਆਪਣੇ ਪਿੰਡ ਆਲੀ ਕੁੜੀ ਕਿਨਾ ਚਿਰ ਇਹਨਾ ਦੇ ਮੁੰਡੇ ਨੂੰ ਵਿਆਹੀ ਰਹੀ ?"
" ਹੋਗੇ ਬਈ ਦੋ ਢਾਈ ਵ੍ਹਰੇ ਤਾਂ"
" ਤੇ ਇਹ ਸਰਦਾਰ ਬਹਾਦਰ ਕਿਨਾ ਮੁੱਲ ਪਾਉਂਦੇ ?"
" ਪੁਰਾ ਪੰਜ ਹਜਾਰ "
" ਲੇ 'ਫੇ ਇਉਂ ਕਰੋ 'ਸੋਨੂੰ' ਸਾਰਿਆਂ ਨੂੰ ਪਤਾ ਮੈਂਨੂੰ ਆਉਂਦੀ ਪੰਜ ਕਿੱਲੇ ਪੈਲੀ ਐਂ ਕਰਾਂ ਝੋਟੇ ਦੇ ਸਿਰ 'ਅਰਗੀ', ਆਉਂਦੀ ਕਿ ਨਹੀਂ ?"
"ਲੈ ਬਈ ਇਹ ਤਾਂ ਸਾਰਿਆਂ ਨੂੰ ਪਤਾ "
" 'ਫੇ ਇਹ ਆਪਣੀ ਕੁੜੀ ਨੂੰ ਦੋ ਢਾਈ ਸਾਲ ਵਰਤਕੇ ਦਿੰਦੇ ਪੰਜ ਹਜਾਰ ਤੇ ਹੁਣ ਇਉਂ ਕਰਨ ਆਵਦੀ ਕੁੜੀ ਮੈਂਨੂੰ ਫੜਾਉਣ ਸਿਰਫ ਦੋ ਢਾਈ 'ਮੀਹਨੇ' ਤੇ ਮੇਂ ਲੁਵਾਉਨਾ ਇਹਨਾ ਦੀ ਕੁੜੀ ਦੇ ਨਾਂ ਆਵਦੈ ਪੰਜੇ ਕਿੱਲੇ, ਹੁਣ ਪੁੱਛਲੋ ਜੇ ਮੰਜੂਰ ਤਾਂ ਲਿਆਉ ਵਹੀ ਮੈਂ ਲਾਉਨਾ ਗੂਠਾ ਪੰਜਾਂ ਕਿੱਲਿਆ ਤੇ ?" ਅਮਲੀ ਦੀ ਗੱਲ ਦਾ ਕਿਸੇ ਕੋਲੇ ਜਵਾਬ ਨਹੀਂ ਸੀ
WAKIL KLER
CELL # (647) 770-3052
HOME # (905) 654-6397
wkler@hotmail.com
********************

5) -  ਰਵੀ ਤੁਹਾਡੀ ਕਹਾਣੀ "ਮਹਿਰਮ ਦਿਲਾਂ ਦਾ ਮਾਹੀ" ਪੜ੍ਹੀ।  ਤੁਹਾਡੀ ਇਹ ਕਹਾਣੀ ਬਹੁਤ ਵਧੀਆ ਹੀ ਨਹੀਂ ਸਗੋਂ ਹਰ ਪਖ ਤੋ ਸਪੂਰਨ ਕਹਾਣੀ ਹੈ. ਸ਼ਬਦ ਜੋੜ, ਸ਼ਬਦਾ ਦੀ ਚੋਣ ਕਹਾਣੀ ਦੇ ਥੀਮ ਤੇ ਖਰੀ ਉਤਰਦੀ ਹੈ। ਸਿਰਲੇਖ ਵੀ ਢੁਕਵਾ ਹੈ ਇਸ ਤਰਾ ਇਹ ਇੱਕ ਪਹਿਲੇ ਦਰਜੇ ਦੀ ਕਹਾਣੀ ਹੈ।  ਤਰੀਫ ਨਹੀ ਕਰਦਾ ਸਚਾਈ ਬਿਆਨ ਕੀਤੀ ਹੈ ਬਸ ਮੇਰੇ ਹਿਸਾਬ ਨਾਲ ਥੋੜੀ ਜਿਹੀ ਲੰਬੀ ਜਰੁਰ ਹੈ ਪਰ ਮਹਿਸੂਸ ਨਹੀਂ ਹੁੰਦੀ। ਕਹਾਣੀ ਦੀ ਲਗਾਤਾਰਤਾ ਬਣੀ ਰਹਿੰਦੀ ਹੈ ਪਾਠਕ ਬੋਰ ਨਹੀ ਹੁੰਦਾ। ਮੇਰੇ ਖਿਆਲ ਨਾਲ ਤੁਸੀਂ ਮਾਇੰਡ ਨਹੀ ਕਰੋਗੇ।
......ਰਮੇਸ਼ ਸੇਠੀ ਬਾਦਲ ਡੱਬਵਾਲੀ........
********************

6) -  ਛੋਟੇ ਮੈਂ ਤੇਰੀ ਕਹਾਣੀ "ਮਹਿਰਮ ਦਿਲਾਂ ਦਾ ਮਾਹੀ" ਪੜ੍ਹੀ।  ਬਹੁਤ ਹੀ ਕਮਾਲ ਦੀ ਕਹਾਣੀ ਹੈ। ਬਹੁਤ ਹੀ ਸੋਹਣਾ ਲਿਖਿਆ ਹੈ ਜੀ। ਤੁਹਾਡੀ ਸਾਰੀ ਕਹਾਣੀ ਮੇਰੀਆਂ ਅੱਖਾਂ ਵਿੱਚ ਦੀ ਹੋ ਕੇ ਗੁਜਰ ਗਈ। ਹਿਲਾ ਦੇਣ ਵਾਲੀ ਗੱਲ ਸੀ। ਭਾਵੁਕ ਜਿਹਾ ਕਰਤਾ ਤੁਸੀਂ ਸਵੇਰੇ ਸਵੇਰੇ। ਰਿਸਤਿਆਂ ਦੀ ਪਾਕੀਜਗੀ ਦਾ ਖੂਬਸੂਰਤ ਬਿਰਤਾਂਤ ਤੇ ਤੁਹਾਡੇ ਬਿਰਤਾਂਤ ਸਿਰਜਣ ਦੀ ਕਲਾ ਨੂੰ ਦਿਲੋਂ ਸਲਾਮ।  ਏਦਾਂ ਹੀ ਲਿਖਦੇ ਰਹੋ ਜੀ...... ਜੀਓ...!!
Gurnaib Singh Maghania
Mansa, Punjab
 ********************

7) - ਤੁਹਾਡੀ ਕਹਾਣੀ "ਦੂਹਰਾ ਝਾੜੂ" ਅੱਜ ਸਵੇਰੇ ਪੜ੍ਹੀ। ਤੁਸੀਂ ਬਹੁਤ ਅੱਛੇ ਤਰੀਕੇ 'ਤੇ ਸੰਜੀਦਗੀ ਨਾਲ ਵਿਸ਼ੇ ਨੂੰ ਅਲੱਗ ਅਲੱਗ ਪਹਿਲੂਆਂ ਤੋਂ ਖੋਲਿਆ। ਬਹੁਤ ਹੀ ਅੱਛਾ ਲੱਗਾ ਪੜ੍ਹ ਕੇ ਵੀਰ। ਬਹੁਤ ਹੀ ਅਰਥ ਭਰਪੂਰ ਅਤੇ ਸਹੀ ਵਿਸ਼ੇ ਤੇ ਲਿਖੀ ਗਈ ਕਹਾਣੀ ਹੈ ਇਹ। ਹਰ ਪੱਖ ਵਜੋਂ ਸਲਾਘਾਯੋਗ। ਜੀਓ ਵੀਰੇ...!!

Sukhchain Singh Kurar
Barnala 
********************

8) - ਤੁਹਾਡੀ ਕਹਾਣੀਉੱਡਦੇ ਪਰਿੰਦੇਪੜ੍ਹੀ।
ਜ਼ਰਾ ਲੰਮੀ ਜ਼ਰੂਰ ਹੈ, ਪਰ ਅੰਤ ਹੁੰਦੇਆਂ ਹੁੰਦੇਆਂ
"ਇਨਸਾਨ ਹੋਣ ਦਾ ਸਹੀ ਅਰਥ"ਸਮਾਝੌਉਣ ਵਿਚ ਕਾਮਯਾਬ ਰਹੀ ...ਵਧਾਈ ਜੀ....
(ਡੀ ਕੇ ਸਚਦੇਵਾ, ਲੁਧਿਆਨਾ)

********************

                                                   ******************